ਨਾ ਖੁਆਹਿਸ਼ ਕੋਈ ਬਚੀ ਨਾ ਜਿਉਣ ਦੀ ਤਮੰਨਾ,
ਦੁਨੀਆ ਫਿਰ ਵੀ ਐਵੇਂ ਰਹੇਗੀ… ਜਿਵੇਂ ਛੱਡ ਕੇ ਚੱਲਾ।
Na khwahish koi bachi Na jion di tamanna,
Duniya fer vi avein rahegi jiwe shad ke chlla.
ਲਫ਼ਜ਼ਾਂ ਦੇ ਮਤਲਬ ਤਾਂ ਹਜ਼ਾਰ ਕੱਢ ਲੈਂਦੇ ਨੇ,
ਕਾਸ਼ ਕਿਸੇ ਨੂੰ ਖਾਮੋਸ਼ੀ ਸੁਨਣ ਦਾ ਹੁਨਰ ਵੀ ਹੁੰਦਾ।
Lafza de mtlb ta hazar kadd lainde ne,
Kaash kise nu khamoshi sunan da hunar vi hunda.
ਸਿਆਣੇ ਕਹਿੰਦੇ ਨੇ,
ਜਿੰਦਗੀ ਦੇ ਰਾਹ ਔਖੇ ਨੇ,
ਬਚਪਨ ਵਾਲੀ ਲੰਘ ਗਈ ਜਿੰਦਗੀ,
ਭਾਈ ਰੂਪੇ ਵਾਲਿਆ ਹੁਣ ਤਾਂ ਟਾਇਮ ਨਾਲ ਸਮਝੌਤੇ ਨੇ।
Siyane kehnde ne,
Zindagi de raah aukhe ne,
Bachpan vali langh gyi zindagi,
Bhai roope waleya hun ta time naal samjhaute.
ਤੇਰੇ ਨਾਲ ਚਲਦਿਆ ਮੰਜਿਲ ਭਾਵੇਂ ਨਾ ਮਿਲੇ,
ਪਰ ਵਾਅਦਾ ਰਿਹਾ ਸਫਰ ਯਾਦਗਾਰ ਰਹੂਗਾ।
Tere naal chldiyan manjil bhave na mile,
par Wada rhiya safar yaadgaar rhuga.
ਭਰੋਸਾ ਕਰਨਾ ਹੈਂ ਤਾਂ ਵਾਹਿਗੁਰੂ ਤੇ ਕਰੋ,
ਮਾਸ਼ੂਕ ਤੇ ਤਾਂ ਮਿਰਜੇ ਨੇ ਵੀ ਕੀਤਾ ਸੀ।
Bhrosa karna hai ta waheguru te kro,
masuk te ta mirze ne ve kita se.
ਪਾਣੀ ਦਰਿਆ ਚ ਹੋਵੇ ਜਾਂ ਅੱਖਾਂ ਚ,
ਗਹਿਰਾਈ ਤੇ ਰਾਜ ਦੋਵਾਂ ਚ ਹੁੰਦੇ ਆ।
Pani dariya ch hove ja akha ch,
ghariyan te Raj dova ch hunda ae.
ਅੰਦਰੋਂ ਪਲ ਪਲ ਰੋਣਾ ਤੇ ਬਾਹਰੋਂ ਖੁਸ਼ ਹੋਣਾ,
ਇਹ ਵੀ ਸੌਖਾ ਕੰਮ ਨਹੀਂ ਹੁੰਦਾ।
Andro pal pal rona te bahro khush hona,
Eh vi saukha kam nahi hunda.
ਕੱਚੇ ਕੋਠੇ ਖੁੱਲ੍ਹੇ ਵੇਹੜੇ ਉਹ ਵੀ ਬੜੇ ਨਜ਼ਾਰੇ ਸੀ,
ਦਿਲਾਂ ਵਿਚ ਨਾ ਖਾਰ ਕੋਈ ਨਾਲੋ ਨਾਲ ਚੁਬਾਰੇ ਸੀ,
ਗੱਡੀਆਂ ਦੇ ਚਾਅ ਸੀ ਕਿਨੂੰ ਪੀਂਗਾ ਦੇ ਹੁਲਾਰੇ ਸੀ,
ਕੱਚੇ ਕੋਠੇ ਖੁੱਲ੍ਹੇ ਵੇਹੜੇ ਉਹ ਵੀ ਬੜੇ ਨਜ਼ਾਰੇ ਸੀ,
ਉਹ ਵੀ ਬੜੇ ਨਜ਼ਾਰੇ ਸੀ।
Kache kothe khulle vehde oh vi bade najare si,
Dila vich na khaar koi nalo nal chubare si,
Gaddiya de chaa si kinu peenga de hulare si,
Kache kothe khulle vehde oh vi bade najare si,
Oh vi bade najare si.
ਜੇ ਮੁਸ਼ਕਿਲਾਂ ਵਿੱਚੋਂ ਗੁਜ਼ਰ ਰਹੇ ਹੋ ਤਾਂ ਹੌਸਲਾ ਰੱਖੋ,
ਇਹ ਮੁਸ਼ਕਿਲਾਂ ਇਕ ਦਿਨ ਬੜਾ ਸੁੱਖ ਦੇਣਗੀਆਂ।
Je muskil wich gujar rhe ho ta hosla rkho, eh muskila ek din bda sukh dengiya.
ਰੋਣ ਦੀ ਕੀ ਲੋੜ ਜੇ ਕੋਈ ਹਸਾਉਣ ਵਾਲਾ ਮਿਲ ਜਾਵੇ,
ਟਾਈਮ ਪਾਸ ਦੀ ਕੀ ਲੋੜ ਜੇ,
ਕੋਈ ਦਿਲੋ ਕਰਨ ਵਾਲਾ ਮਿਲ ਜਾਵੇ।
Ronn de ki lod je koi hason wla mill jave, time khash de ki lod je, koi dillo karan wala mil jave.
ਕਰੇ ਪਿਆਰ ਮਾਵਾਂ ਬਰਾਬਰ ਇਸ ਗੱਲ ਦੀ ਨਾ ਕੋਈ ਭੁੱਲ ਹੈ,
ਸੱਚ ਕਹਿਣ ਸਿਆਣੇ ਭੈਣ ਭਰਾ ਦੇ ਰਿਸ਼ਤੇ ਦਾ ਨਾ ਕੋਈ ਮੁੱਲ ਹੈ।
Kare pyaar maava barabr is gal di na koi bhul hai,
Sach kehan siyane bhain bhra de rishte da na koi mul hai.
ਹਸਦੇ ਰਿਹਾ ਕਰੋ ਉਦਾਸ ਲੋਕਾ ਨੂੰ ਹਮਦਰਦ ਤਾ ਮਿਲ ਸਕਦੇ ਨੇ ਪਰ ਹਮਸਫਰ ਨਹੀ।
ਜਿਵੇ ਕਿਸੇ ਬਾਰਾਤ ਨੁੰ ਕੋਈ ਅਰਥੀ ਟੱਕਰੀ ਐ ,
ਉਹਦੀ ਮੇਰੀ ਜਿੰਦਗੀ ਬਾਬਾ ਐਨੀ ਵੱਖਰੀ ਐ।
Jive kise barat nu koi arthi takri ae,
ohdo meri jindgi baba Ani wakhri ae.
ਹੋਰਾਂ ਦੇ ਬਦਲਣ ਦਾ ਕੀ ਸ਼ਿਕਵਾ ਕਰਨਾ ਤੁਸੀਂ ਖੁਦ ਵੀ ਬੀਤੇ ਕੱਲ੍ਹ ਵਰਗੇ ਨਹੀਂ ਹੋ।
ਚਲਾਕੀਆਂ ਜਗ ਨਾਲ ਚੱਲਦੀਆਂ ਨੇ ਖੁਦਾ ਤਾਂ ਹਰ ਸਾਹ ਤੋਂ ਵਾਕਿਫ਼ ਏ।
ਟੁੱਟਿਆ ਹੋਇਆ ਵਿਸ਼ਵਾਸ਼ ਤੇ ਗੁਜਰਿਆ ਹੋਇਆ ਵਕਤ..ਕਦੀ ਵਾਪਸ ਨਹੀ ਆਉਂਦਾ।
ਹਮੇਸ਼ਾ ਤਿਆਰੀ ‘ਚ ਰਿਹਾ ਕਰੋ ਜਨਾਬ,
ਮੌਸਮ ਤੇ ਇਨਸਾਨ ਕਦੋਂ ਬਦਲ ਜਾਣ ਕੋਈ ਪਤਾ ਨਹੀਂ।
Hmesha tyari ‘ch rhe kro jnab,
mosam te insan kde badal Jan koi pata nhi.
ਦਿਲ ਦੁਨੀਆਂ ਤੋਂ ਐਸਾ ਛੁੱਟਿਆ,
ਫਿਰ ਨਾ ਖਿਲਿਆ ਕਿੱਧਰੇ ਵੀ,
ਰੱਬ ਮੇਰਾ ਏ ਜਦੋਂ ਦਾ ਰੁੱਸਿਆ,
ਸੁਕੂਨ ਨਾ ਮਿਲਿਆ ਕਿੱਧਰੇ ਵੀ।
Dil duniya to esa shutteya,
Fr Na khileya kidre vi,
Rabb mera e jado da russeya,
Sukun na mileya kidre vi.
ਜੋ ਮਿਲਿਆ ਓਸਦਾ ਜਿਕਰ ਨਹੀਂ,
ਜੋ ਨਾ ਮਿਲਿਆ ਓਸਦਾ ਫ਼ਿਕਰ ਨਹੀਂ।
Jo milya usda zikar nhi,
Jo na milya usda fikar nhi.
ਕਹਿੰਦਾ..! ਜੇ ਬੰਦੇ ਨੂੰ ਪਰਖਨਾ ਹੀ ਹੈ,
ਤਾਂ ਸ਼ਕਲੋ ਨਹੀਂ ਅੰਦਰੋ ਪਰਖੋ,
ਕਿਉਂਕਿ ਬਾਹਰੋ ਵੇਖਣ ‘ਚ ਕੲਈ ਫੁੱਲ ਉਹਨੇ ਹੀ ਸੋਹਣੇ ,
ਤੇ ਅੰਦਰੋਂ ਉਹਨੇ ਹੀ ਜ਼ਹਰੀਲੇ ਹੁੰਦੇ ਨੇ।
Kehnda ! je bande nu parkhna hi hai,
taa shaklo nahi, andro parkho,
kyuki baahro vekhan ch kai ful ohne hi sohne,
te andro ohne hi jehreele hunde ne.