ਪਾਣੀ ਦਰਿਆ ਚ ਹੋਵੇ ਜਾਂ ਅੱਖਾਂ ਚ,
ਗਹਿਰਾਈ ਤੇ ਰਾਜ ਦੋਵਾਂ ਚ ਹੁੰਦੇ ਆ।
Pani dariya ch hove ja akha ch,
ghariyan te Raj dova ch hunda ae.
ਭਰੋਸਾ ਕਰਨਾ ਹੈਂ ਤਾਂ ਵਾਹਿਗੁਰੂ ਤੇ ਕਰੋ,
ਮਾਸ਼ੂਕ ਤੇ ਤਾਂ ਮਿਰਜੇ ਨੇ ਵੀ ਕੀਤਾ ਸੀ।
Bhrosa karna hai ta waheguru te kro,
masuk te ta mirze ne ve kita se.
ਤੇਰੇ ਨਾਲ ਚਲਦਿਆ ਮੰਜਿਲ ਭਾਵੇਂ ਨਾ ਮਿਲੇ,
ਪਰ ਵਾਅਦਾ ਰਿਹਾ ਸਫਰ ਯਾਦਗਾਰ ਰਹੂਗਾ।
Tere naal chldiyan manjil bhave na mile,
par Wada rhiya safar yaadgaar rhuga.
ਸਿਆਣੇ ਕਹਿੰਦੇ ਨੇ,
ਜਿੰਦਗੀ ਦੇ ਰਾਹ ਔਖੇ ਨੇ,
ਬਚਪਨ ਵਾਲੀ ਲੰਘ ਗਈ ਜਿੰਦਗੀ,
ਭਾਈ ਰੂਪੇ ਵਾਲਿਆ ਹੁਣ ਤਾਂ ਟਾਇਮ ਨਾਲ ਸਮਝੌਤੇ ਨੇ।
Siyane kehnde ne,
Zindagi de raah aukhe ne,
Bachpan vali langh gyi zindagi,
Bhai roope waleya hun ta time naal samjhaute.
ਲਫ਼ਜ਼ਾਂ ਦੇ ਮਤਲਬ ਤਾਂ ਹਜ਼ਾਰ ਕੱਢ ਲੈਂਦੇ ਨੇ,
ਕਾਸ਼ ਕਿਸੇ ਨੂੰ ਖਾਮੋਸ਼ੀ ਸੁਨਣ ਦਾ ਹੁਨਰ ਵੀ ਹੁੰਦਾ।
Lafza de mtlb ta hazar kadd lainde ne,
Kaash kise nu khamoshi sunan da hunar vi hunda.
ਰੋਣ ਦੀ ਕੀ ਲੋੜ ਜੇ ਕੋਈ ਹਸਾਉਣ ਵਾਲਾ ਮਿਲ ਜਾਵੇ,
ਟਾਈਮ ਪਾਸ ਦੀ ਕੀ ਲੋੜ ਜੇ,
ਕੋਈ ਦਿਲੋ ਕਰਨ ਵਾਲਾ ਮਿਲ ਜਾਵੇ।
Ronn de ki lod je koi hason wla mill jave, time khash de ki lod je, koi dillo karan wala mil jave.
ਫਿਰ ਉਹ ਤਾਰਿਆਂ ਦੀ ਛਾਂ,
ਫਿਰ ਉਸੇ ਚੰਦ ਨਾਲ ਪਿਆਰ,
ਫਿਰ ਹਵਾਵਾਂ ਨੂੰ ਗਲੇ ਲਗਾਉਣਾ,
ਫਿਰ ਤੋਂ ਉਹ ਕੁਦਰਤ ਨਾਲ ਗੱਲਾਂ ਕਰਨੀਆਂ,
ਲੱਗਦਾ ਦੁਬਾਰਾ ਜ਼ਿੰਦਗੀ ਜਿਉਣਾ ਸਿੱਖ ਰਹੇ ਹਾਂ।
Fer oh tareyan di shaa,
Fer use chand naal pyar,
Fer hawawan nu gale Laguna,
Fer ton oh kudrat naal gallan karniya,
Lagda dubara zindagi jiona sikh rahe haan.
ਤੈਨੂੰ ਦੇਖਣ ਦਾ ਜਨੂੰਨ ਹੋਰ ਵੀ ਗਹਿਰਾ ਹੁੰਦਾ ਹੈ,
ਜਦ ਤੇਰੇ ਚਿਹਰੇ ਤੇ ਜ਼ੁਲਫ਼ਾਂ ਦਾ ਪਹਿਰਾ ਹੁੰਦਾ ਹੈ।
tenu dekhna da janun ve ghara hunda hai, jd tere chehre te jhulfa da phera hunda hai.
ਗੁਮਨਾਮੀ ਦੀ ਜਿੰਦਗੀ ਇਹ ਗੁਮਨਾਮੀ ਦਾ ਰਾਸਤਾ,
ਇੰਤਜ਼ਾਰ ਵਿੱਚ ਲੰਘਾ ਰਹੀ ਇਹ ਜਾਨ ਤੇਰਾ ਰਾਸਤਾ।
Gumnami di zindagi eh gumnami da rasta,
Intezaar vich langha rahi eh jaan tera rasta.
ਨਾ ਗੱਲ ਇਹ ਬਹੁਤ ਪੁਰਾਣੀ ਏ,
ਕੋਈ ਕਿੱਸਾ ਤੇ ਕੋਈ ਕਹਾਣੀ ਏ,
ਜਾਂ ਤਾ ਆਪਾ ਹੀ ਕਮਲੇ ਹਾਂ,
ਜਾਂ ਦੁਨੀਆ ਬਹੁਤੀ ਸਿਆਨੀ ਏ।
Na gal eh bhut purani e,
koi kissa te koi khaani e,
Ya ta aapa hi kamle han,
ya duniya bahoti Syaani e.
ਉਹਨੇ ਸਾਥ ਤੇਰਾ ਕਦੇ ਛੱਡਣਾ ਨਹੀਂ,
ਭਾਵੇਂ ਕੋਰੇ ਕਾਗਜ਼ ‘ਤੇ ਲਿਖ ਲੈ ਤੂੰ,
ਉਹ ਹਰ ਪਲ ਤੇਰੇ ਨਾਲ ਹੈ,
ਦਿਲਾ ਖੁਸ਼ ਰਹਿਣਾ ਸਿੱਖ ਲੈ ਤੂੰ।
Ohne sath tera kade shaddna nhi,
Bhawein kore kaagaj te likh lai tu,
Oh har pal tere naal hai,
Dila khush rehna sikh lai tu.
ਦੁੱਖ ਮਿਲੇ ਭਾਵੇਂ ਸੁੱਖ ਮਿਲੇ,
ਦਿਲ ਸਦਾ ਹੀ ਸ਼ੁਕਰਗੁਜ਼ਾਰ ਰੱਖੀਦੇ ਨੇ,
ਦਰਦ ਬੇਸ਼ੁਮਾਰ ਭਾਵੇਂ ਦੇਵੇ ਜ਼ਿੰਦਗੀ,
ਚਿਹਰੇ ਤੇ ਹਾਸੇ ਬਰਕਰਾਰ ਰੱਖੀਦੇ ਨੇ।
Dukh mile bhawein sukh mile,
Dil sada hi shukrguzar rkhide ne,
Dard beshumar bhawein dewe zindagi,
Chehre te haase barkraar rakhide ne.
ਮੈਂ ਦੇਖੀ ਤੇਰੀ ਦੁਨੀਆਂ ਰੱਬਾ,
ਬਾਹਲਾ ਸਾਊ ਇੱਥੇ ਕੋਈ ਦਿਲ ਦਾ ਨਹੀਂ,
ਮੈਂ ਝੱਲੀ ਤਲਾਸ਼ ਕਰਾਂ ਝੱਲਿਆਂ ਦੀ,
ਮੈਨੂੰ ਮੇਰੇ ਜਿਹਾ ਕੋਈ ਮਿਲਦਾ ਨਹੀਂ।
Mein dekhi teri duniya rabba,
Bahla sau ethe koi dilda nhi,
Mein jhalli talash kra jhlleya di,
Menu mere jeha koi milda nhi.
ਦਿਲ ਦੁਨੀਆਂ ਤੋਂ ਐਸਾ ਛੁੱਟਿਆ,
ਫਿਰ ਨਾ ਖਿਲਿਆ ਕਿੱਧਰੇ ਵੀ,
ਰੱਬ ਮੇਰਾ ਏ ਜਦੋਂ ਦਾ ਰੁੱਸਿਆ,
ਸੁਕੂਨ ਨਾ ਮਿਲਿਆ ਕਿੱਧਰੇ ਵੀ।
Dil duniya to esa shutteya,
Fr Na khileya kidre vi,
Rabb mera e jado da russeya,
Sukun na mileya kidre vi.
ਦਿਲ ਸਾਡਾ ਵੀ ਏ ਕਮਲਾ ਜਿਹਾ ਬਣਕੇ ਰਹੇ,
ਕੋਈ ਚੰਗੀ ਕਰੇ ਮਾੜੀ ਕਰੇ ਸਾਰੀ ਜਾਂਦਾ ਏ,
ਲੋਕੀ ਰਹਿ ਰਹੇ ਚਲਾਕੀਆਂ ਦੇ ਦੌਰ ਵਿੱਚ ਨੇ,
ਤੇ ਸਾਨੂੰ ਸਾਡਾ ਭੋਲਾਪਨ ਮਾਰੀ ਜਾਂਦਾ ਏ।
Dil sada vi e kamla jeha banke rahe,
Koi changi kare maadi kare saari janda e,
Loki reh rahe chalakiya de daur vich ne,
Te sanu sada bholapan maari janda e.
ਸਾਰੀ ਰਾਤ ਰੋਣਾ ਸਭ ਤੋਂ ਦੁੱਖ ਛਪਾਉਣਾ ਸਵੇਰੇ ਉੱਠ ਫਿਰ ਮਸਕ੍ਰਾਉਣਾ ਸੌਖਾ ਨਹੀਂ ਹੁੰਦਾ।
ਸੁੰਦ੍ਰਤਾ ਤੇਰਾ ਜਾਲ ਹੈ ਵੱਡਾ,
ਜੋ ਹੋਰਾਂ ਨੂੰ ਹਰ ਪਲ ਹੈ ਠੱਗਦਾ,
ਜੇ ਜੋੜਣ ਵਾਲੀ ਹੋਵੇ ਤਾਂ ਸਵਰਗ ਵਡਾ,
ਜੇ ਗਰਕ ਹੋਵੇ ਤਾਂ ਨਰਕ ਹੀ ਬਣਦਾ।
Sundarta tera jaal hai vadda,
Jo hora nu har pal hai thaggda,
Je jodan wali howe taan swarg vadda,
Je gark howe taan narak hi banda.
ਅੱਜ ਸਮਝ ਆਇਆ ਦਿਲਾਂ ਦੇ ਰਿਸ਼ਤੇ ਕੇੜੇ ਹੁੰਦੇ ਨੇ,
ਹੋ ਜਾਣ ਵੱਖ ਪਾਵੇ ਦੂਰ ਹੋ ਕੇ ਵੀ ਨੇੜੇ ਹੁੰਦੇ ਨੇ।
Ajj samajh aaya dil de rishte kede hunde ne,
Ho jaan vakh pave door ho ke vi nede hunde ne.
ਕਿੰਨਾ ਨਿੱਕਾ ਜਿਹਾ ਸ਼ਬਦ ਏ ਨਾ ਉਡੀਕ ਪਰ ਕਰਦਿਆਂ ਉਮਰਾਂ ਬੀਤ ਜਾਂਦੀਆਂ ਨੇ।
ਇੱਜ਼ਤ ਅਕਸਰ ਮਰਨ ਤੋਂ ਬਾਅਦ ਮਿਲਦੀ ਆ,
ਨਹੀਂ ਤਾਂ ਜਿਓਦੇ ਜੀਅ ਤਾਂ ਲੋਕ ਮੂੰਹ ਨੀ ਲਾਉਂਦੇ।
Izzat aksar marn to baad mildi aa,
Nahi taa jionde jee taan lok mooh nhi launde.